Thursday, June 25, 2009

ਮੇਰੀ ਕਵਿਤਾਵਾਂ ਦਾ ਇਹ ਦੂਸਰਾ ਸੰਗ੍ਰਹਿ ਹੈ। ਪਹਿਲਾ ਸੰਗ੍ਰਹਿ 1989-90 ਵਿੱਚ ਪ੍ਰਕਾਸ਼ਤ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਮੈਂ ਰੋਪੜ ਕਾਲਜ ਵਿੱਚ ਬੀਏ ਦੂਜੇ ਸਾਲ ਦਾ ਵਿਦਿਆਰਥੀ ਸਾਂ। ਪਹਿਲੇ ਤੇ ਦੂਜੇ ਸੰਗ੍ਰਹਿ ਵਿੱਚ ਪੂਰੇ ਦੋ ਦਹਾਕੇ ਦਾ ਵਕਫਾ ਹੈ। ਇਸ ਦੌਰਾਨ ਮੈਂ ਮੀਡੀਆ ਵਿੱਚ ਸਰਗਰਮ ਰਿਹਾ ਅਤੇ ਵਿਚਾਰਧਾਰਕ/ਰਾਜਨੀਤਕ ਮੁੱਦਿਆਂ ਤੇ ਲਿਖਦਾ ਰਿਹਾ, ਪਰ ਕਵਿਤਾ ਜਾਂ ਸਾਹਿਤ ਤੋਂ ਕਿਸੇ ਵਜ੍ਹਾ ਕਾਰਨ ਵਿਜੋਗਿਆ ਗਿਆ। ਦੋ ਦਹਾਕੇ ਦੀ ਇਸ ਚੁੱਪ ਦਾ ਕਾਰਨ ਮੈਂ ਆਪਣੇ ਲੰਬੇ ਲੇਖ ' ਆਦਿ ਕਲਾ ਦੀ ਤਲਾਸ਼' ਵਿੱਚ ਬਿਆਨ ਕੀਤਾ ਹੈ, ਜਿਹੜਾ ਇਸ ਬਲੌਗ ਦੇ ਅਖੀਰ ਵਿੱਚ ਦਿੱਤਾ ਗਿਆ ਹੈ। ਭੂਮਿਕਾ ਨੁਮਾ ਇੱਕ ਹੋਰ ਲੰਬਾ ਲੇਖ ' ਨਵੀਂ ਪੰਜਾਬੀ ਕਵਿਤਾ ਦਾ ਆਤਮਿਕ ਰੰਗ' ਵੀ ਇਸੇ ਤਲਾਸ਼ ਦਾ ਸਿਖਰਲਾ ਹਿੱਸਾ ਹੈ। ਪ੍ਰਕਾਸ਼ਤ ਸੰਗ੍ਰਹਿ ਵਿੱਚ ਇਹ ਲੇਖ ਭੂਮਿਕਾ ਦੇ ਤੌਰ ਤੇ ਦਿੱਤਾ ਗਿਆ ਹੈ ਅਤੇ ਆਦਿ ਕਲਾ ਦੀ ਤਲਾਸ਼ ਵਾਲਾ ਲੇਖ ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਸ਼ਾਮਲ ਹੈ। ਮੇਰੀਆਂ ਪਹਿਲੀਆਂ ਕਿਤਾਬਾਂ ਦੀ ਤਰਾਂ ਇਹ ਕਿਤਾਬ ਵੀ ਯੂਨੀਸਟਾਰ ਬੁਕਸ, ਚੰਡੀਗੜ੍ਹ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ। ( www.unistarbooks.com. ਯੂਨੀਸਟਾਰ ਬੁਕਸ ਦਾ ਫੋਨ ਨੰਬਰ 91-172-5077427, 5077428 )

ਸ਼ਮੀਲ
26 ਜੂਨ, 2009

www.shameelonline.com

1 comment:

  1. ਸ਼ਮੀਲ ਪਿਆਰੇ
    ਨਵੀਂ ਕਿਤਾਬ ਲਈ ਮੁਬਾਰਕਾਂ .. ਓ ਮੀਆਂ !

    ReplyDelete